Post

The Song Of All Songs | Random Rhymes #1

 

ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਧਾਗੇ

ਜੱਟ ਤਾਂ ਜਿਊਂਦਾ ਸਟਾਂ ਖਾਕੇ ਤੈ ਕਿ ਖੱਟਿਆ ਯਾਰ ਭੁਲਾਕੇ

ਛੱਡਤਾ ਨੱਢੀ ਦਾ ਪੁਆੜਾ, ਤੇਰੇ ਪਿੰਡ ਵਿੱਚ

ਤੇਰੇ ਪਿੰਡ ਚ ਜੱਟ ਦਾ ਲੱਗੂ ਅਖਾੜਾ

ਤੇਰੇ ਪਿੰਡ ਚ

ਜਗਾਹ ਵੀ ਤੇਰੀ ਟਾਈਮ ਵੀ ਤੇਰਾ ਮੇਰੀ ਹੋਣੀ ਡਾਂਗ

ਮਿਤਰਾਂ ਦਾ ਨਾਂ ਚਲਦਾ ਚਲਦਾ ਡਾਲਰਾਂ ਵਾਂਗ 

ਮੁੰਡਾ ਦਿਲ ਦਾ ਨਹੀਂ ਮਾੜਾ, ਤੇਰੇ ਪਿੰਡ ਚ

ਤੇਰੇ ਪਿੰਡ ਚ ਜੱਟ ਦਾ ਲੱਗੂ ਅਖਾੜਾ

ਦੂਜੀ ਕੁੜੀ ਨੇ ਸਾਨੂੰ ਹਾਂ ਕਰਤੀ ਟਾਈਮ ਸੀ ਪੌਣੇ ਪੰਜ

ਅਗਲੇ ਦਿਨ ਓਹਦੇ ਘਰ ਵਿੱਚ ਮੈਂ ਲੈ ਕੇ ਢੁਕਿਆ ਜੰਜ

ਹੁਣ ਜੱਟ ਰਿਹਾ ਨਹੀਂ ਕੁਵਾਰਾ, ਤੇਰੇ ਪਿੰਡ ਚ

ਤੇਰੇ ਪਿੰਡ ਵਿੱਚ ਜੱਟ ਦਾ ਲੱਗੂ ਅਖਾੜਾ

ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਦਾਣਾ

ਬਾਬੇ ਦੀ ਰਹਿਮਤ ਕਰਕੇ ਸ਼ਯਾਮ ਦਾ ਹਿਟ ਹੋ ਗਿਆ ਗਾਣਾ

ਹੁਣ ਤੇਰੇ ਦਿਲ ਵਿਚ ਸਾੜਾ, ਤੇਰੇ ਪਿੰਡ ਚ

ਤੇਰੇ ਪਿੰਡ ਚ ਜੱਟ ਦਾ ਲੱਗੂ ਅਖਾੜਾ।

This post is licensed under CC BY 4.0 by the author.